-ਰਵੇਲ ਸਿੱਧੂ(ਪਟਿਆਲਾ)
ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਦੇ ਵਾਰਡ ਨੰ 58 ਅਤੇ 59 ਦੇ ਵਲੰਟੀਅਰਾਂ ਅਤੇ ਬੂਥ ਪੋਲਿੰਗ ਏਜੰਟ ਦੇ ਸਨਮਾਨ ਵਿੱਚ ਇੱਕ ਪ੍ਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਮੁਖਤਿਆਰ ਗਿਲ ਜੀ ਨੇ ਸਭ ਵਲੰਟੀਅਰਾਂ ਦਾ ਚੋਣਾਂ ਦੌਰਾਨ ਨਿਭਾਈ ਸ਼ਾਨਦਾਰ ਡਿਊਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰੀ ਦੇ ਪ੍ਧਾਨ ਤੇਜਿੰਦਰ ਮੇਹਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਹੁਣ ਦਿਲੀ ਦੀ ਤਰਜ ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਹੋਰ ਸੱਭ ਸਹੁਲਤਾ ਇਥੋਂ ਦੇ ਲੋਕਾਂ ਨੂੰ ਮਿਲਣ ਜਾ ਰਹੇ ਹਨ।। ਡਾ ਪਰੇਮਪਾਲ ਢਿਲੋਂ ਨੇ ਵੀ ਸੰਬੋਧਨ ਵਿੱਚ 10 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਬਣ ਰਹੀ ਸਰਕਾਰ ਦੀ ਵਧਾਈ ਦਿੱਤੀ। ਰਵੇਲ ਸਿੱਧੂ ਨੇ ਵਲੰਟੀਅਰਾਂ ਨੂੰ ਪਾਰਟੀ ਦੀ ਰੀਡ ਦੀ ਹੱਡੀ ਦਸਦਿਆਂ ਕਿਹਾ ਕਿ ਤੁਹਾਡੀ ਮੇਹਨਤ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ । ਇਸ ਮੌਕੇ ਧਰਮਪਾਲ ਰਿੰਕੂ ਵਾਰਡ ਪ੍ਧਾਨ 58 ਨੇ ਵੀ ਸੰਬੋਧਨ ਕੀਤਾ ਵਿਨੋਦ ਸਿੰਗਲਾ ਵਾਰਡ ਪ੍ਧਾਨ 39 ਵੀ ਇਸ ਮੌਕੇ ਹਾਜ਼ਿਰ ਰਹੇ। ਹਰਨੇਕ ਭੱਟੀ ਤੇ ਹੋਰ ਬਹੁਤ ਸਾਰੇ ਵਲੰਟੀਅਰਾਂ ਨੇ ਇਸ ਮੌਕੇ ਆਪਣੀ ਭਰਪੂਰ ਹਾਜਰੀ ਲਗਵਾਈ ਤੇ ਸਭਨੇ ਚਾਹ ਦਾ ਕੱਪ ਸਾਝਾਂ ਕੀਤਾ।

