ਮੋਹਾਲੀ : 2 ਜਨਵਰੀ(ਅਮਰਪਾਲ ਨੂਰਪੁਰੀ )
ਗੀਤਕਾਰ ਪਵਨ ਚੋਟੀਆਂ ਅਤੇ ਸੰਗੀਤ ਕੰਪਨੀ ਸਪੀਡ ਰਿਕਾਰਡਸ ਵਲੋਂ ਸਾਂਝੇ ਤੌਰ ‘ਤੇ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ ਚੱਕ ਦੇ ਫੱਟੇ ਲੰਘੀ ਰਾਤ ਪੰਜਾਬੀ ਟੀ ਵੀ ਚੈਨਲ ਬੱਲੇ ਬੱਲੇ ‘ਤੇ ਪੇਸ਼ ਕੀਤਾ ਗਿਆ ,ਜਿਸ ਵਿਚ 20 ਤੋਂ ਵੱਧ ਮੇਲ -ਫੀਮੇਲ ਗਾਇਕਾਂ ਨੇ ਆਪਣੀ ਵਧੀਆ ਗਾਇਕੀ ਰਾਹੀਂ ਦਰਸ਼ਕਾਂ ਦਾ ਦਿਲ ਜਿਤਿਆ ਅਤੇ ਬੱਲੇ ਬੱਲੇ ਕਰਵਾਈ।

ਇਹਨਾਂ ਗਾਇਕ ਕਲਾਕਾਰਾਂ ਵਿਚ ਏਕਨੂਰ ਸਿੱਧੂ,ਮਸਤਾਨ, ਸ਼ਗਨ ਸਮਾਘ, ਅਨਮੋਲ ਜੱਸ ਅੰਮ੍ਰਿਤ ਰਵੀ, ਸਰਬਜੀਤ ਭਸੀਨ, ਸੁਖਵਿੰਦਰ ਸੁੱਖੀ, ਜੱਸੀ ਜਸਪਾਲ, ਗੁਰਮਹਿਕ ਸਿੰਘ ਸਿੱਧੂ, ਗੁਰਜੰਟ ਜੰਟੀ ,ਆਂਚਲ ਕੌਰ, ਟੀਜੇ ਗੁਰਾਇਆ, ਪਰਮਿੰਦਰ ਪਰਮ ,ਕੌਰ ਪੂਜਾ, ਰਾਖੀ ਹੁੰਦਲ, ਅਰੁਣ ਭਾਟੀਆ, ਹੈਰੀ ਧਨੋਆ, ਬਲਵਿੰਦਰ ਬੱਬੀ , , ਗੁਰਦਰਸ਼ਨ ਧੂਰੀ, ਲਵਪ੍ਰੀਤ ਭੁੱਲਰ, ਸੁਖਵੰਤ ਲਵਲੀ, ਦਿਲਜੀਤ ਘੜੂੰਆਂ ਆਦਿ ਸ਼ਾਮਿਲ ਸਨ। ਪ੍ਰੋਗਰਾਮ ਵਿੱਚ ਭਾਗ ਲੈ ਰਹੇ ਕਲਾਕਾਰਾਂ ਨੇ ਪ੍ਰਸਿੱਧ ਗੀਤਕਾਰ ਪਵਨ ਚੋਟੀਆਂ , ਦੀਪ ਸਾਬ, ਅੰਮ੍ਰਿਤ ਔਲਖ ਤੇ ਚੰਨੀ ਰੁੜਕੀ ਹੀਰਾਂ, ਗੁਲਜ਼ਾਰ ਚੰਗਾਲ, ਗੋਰਾ ਧਾਲੀਵਾਲ, ਮੱਟੂ ਧੂਰੀ ਆਲਾ, ਨੀਟਾ ਧਾਲੀਵਾਲ, ਗਿੱਲ ਗੁਮਟਾਲਾ, ਹਰੀਸ਼ ਪਟਿਆਲਾ, ਗੋਰਾ ਵਿਰਕਵਾਲਾ, ਜੋਗੀ, ਲਖਵੀਰ ਲੱਖੀ, ਹੈਰੀ ਧਨੋਆ, ਰਾਏ ਮਸਤੂ। ਚਾਹਲ ਕੈਨੇਡਾ, ਪ੍ਰਿੰਸ ਜਗਤਪੁਰੀਆ ਜਿਆਂ ਰਚਨਾਵਾਂ ਪੇਸ਼ ਕੀਤੀਆਂ ਜਿਸ ਨੂੰ ਦੇਸ਼ ਵਿਦੇਸ਼ ਵਿੱਚ ਪਸੰਦਕੀਤਾ ਗਿਆ। ਇਸ ਪ੍ਰੋਗਰਾਮ ਦੇ ਡਾਇਰੈਕਟਰ ਲਿਲ ਬਿਗ ਅਤੇ ਫੋਟੋਗ੍ਰਾਫੀ ਦੇ ਨਿਰਦੇਸ਼ਕ ਮੁਕੇਸ਼ ਸੰਜੂ ਸਨ ।ਪਵਨ ਚੋਟੀਆਂ ਨੇ ਦੱਸਿਆ ਕੀ ਭਵਿੱਖ ਵਿੱਚ ਵੀ ਉਹ ਅਜਿਹੇ ਮਿਆਰੀ ਪ੍ਰੋਗਰਾਮ ਪੇਸ਼ ਕਰਦੇ ਰਹਿਣਗੇ ਤਾਂ ਜੋ ਨਵੇਂ ਕਲਾਕਾਰਾਂ ਨੂੰ ਅਗੇ ਵੱਧਣ ਦਾ ਮੌਕਾ ਮਿਲ ਸਕੇ।

